Welcome Back! Last you visited this page on 19-05-2024 at 03:54:59 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388755
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 8 (Programming Languages)

ਪਾਠ - 8
ਪ੍ਰੋਗਰਾਮਿੰਗ ਭਾਸ਼ਾਵਾਂ

ਅਭਿਆਸ (Exercise)


  1. ਕੰਪਿਊਟਰ ਤੋਂ ਕੋਈ ਕੰਮ ਕਰਵਾਉਣ ਲਈ ਉਸ ਨੁੰ ਉਸ ਦੀ ਭਾਸ਼ਾ ਵਿੱਚ ਨਿਰਦੇਸ਼ ਦਿੱਤੇ ਜਾਂਦੇ ਹਨ।
  2. ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਪ੍ਰੋਗਰਾਮ ਲਿਖਣ ਲਈ ਕੀਤੀ ਜਾਂਦੀ ਹੈ।
  3. ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਮੁੱਖ ਤੌਰ ਤੇ ਤਿੰਨ ਭਾਗਾਂ ਮਸ਼ੀਨੀ ਭਾਸ਼ਾ, ਅਸੈਂਬਲੀ ਭਾਸ਼ਾ ਅਤੇ ਹਾਈ ਲੇਵਲ ਭਾਸ਼ਾ ਵਿੱਚ ਵੰਡਿਆ ਜਾਂਦਾ ਹੈ।
  4. ਮਸ਼ੀਨੀ ਭਾਸ਼ਾ 0 ਅਤੇ 1 ਦੀ ਭਾਸ਼ਾ ਹੈ ਜਿਸ ਨੂੰ ਕੰਪਿਊਟਰ ਸਿੱਧੇ ਰੂਪ ਵਿੱਚ ਸਮਝ ਲੈਂਦਾ ਹੈ।
  5. ਅਸੈਂਬਲੀ ਭਾਸ਼ਾ ਵਿੱਚ 0 ਅਤੇ 1 ਦੀ ਥਾਂ ਉੱਤੇ ਕੋਡਜ਼ ਵਰਤੇ ਜਾਂਦੇ ਹਨ।
  6. ਅਸੈਂਬਲੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਅਸੈਂਬਲਰ ਦੀ ਵਰਤੋਂ ਕੀਤੀ ਜਾਂਦੀ ਹੈ।
  7. ਹਾਈ ਲੈਵਲ ਭਾਸ਼ਾ ਅੰਗਰੇਜ਼ੀ ਭਾਸ਼ਾ ਦੀ ਤਰ੍ਹਾਂ ਹੁੰਦੀ ਹੈ। ਇਸ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਕੰਪਾਇਲਰ ਅਤੇ ਇੰਟਰਪ੍ਰੇਟਰ ਵਰਤਿਆ ਜਾਂਦਾ ਹੈ।
  8. ਅਸੈਂਬਲਰ, ਕੰਪਾਇਲਰ ਅਤੇ ਇੰਟਰਪ੍ਰੇਟਰ ਸਾਫਟਵੇਅਰ ਹੁੰਦੇ ਹਨ। ਇਹਨਾਂ ਨੂੰ ਭਾਸ਼ਾ ਟ੍ਰਾਂਸਲੇਟਰ ਕਿਹਾ ਜਾਂਦਾ ਹੈ।
  9. ਫੋਰਟਰੈਨ, ਕੋਬੋਲ, ਬੇਸਿਕ, ਪਾਸਕਲ, ਪੀ.ਐੱਲ/1, C ਅਤੇ C++, ਜਾਵਾ (Java) ਆਦਿ ਹਾਈ ਲੈਵਲ ਭਾਸ਼ਾਵਾਂ ਹਨ।
  10. C ਭਾਸ਼ਾ ਦੀ ਵਰਤੋਂ ਸਿਸਟਮ ਸਾਫਟਵੇਅਰ ਬਣਾਉਣ ਲਈ ਕੀਤੀ ਜਾਂਦੀ ਹੈ।

SmartStudies.in © 2012-2023